ਪੰਜਾਬ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਖੇਤਰੀ ਭਾਸ਼ਾਵਾਂ ਬਾਰੇ ਬਿਆਨ ਸ਼ਲਾਘਾਯੋਗ ,ਚੰਡੀਗੜ੍ਹ ਵਿੱਚ ਪੰਜਾਬੀ ਭਾਸ਼ਾ ਦਾ ਰੁਤਬਾ ਕੀਤਾ ਜਾਵੇ  ਬਹਾਲ - ਬਡਹੇੜੀ

June 20, 2025 09:56 PM


ਚੰਡੀਗੜ੍ਹ -ਪੰਜਾਬੀ ਬੋਲੀ ਦੀ ਵਕਾਲਤ ਕਰਨ ਵਾਲ਼ੇ ਸਿੱਖ ਕਿਸਾਨ ਆਗੂ ਰਾਜਿੰਦਰ ਸਿੰਘ ਬਡਹੇੜੀ ਨੇ ਕੇਂਦਰੀ ਗ੍ਰਹਿ ਮੰਤਰੀ ਦੇ ਹਾਲੀਆ ਬਿਆਨ ਕਿ “ਆਉਣ ਵਾਲੇ ਸਮੇਂ ਵਿੱਚ ਅੰਗਰੇਜ਼ੀ ਬੋਲਣ ਵਾਲਿਆਂ ਨੂੰ ਆਵੇਗੀ ਸ਼ਰਮ, ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਬਿਆਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਰਤੀ ਭਾਸ਼ਾਵਾਂ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਵੀਰਵਾਰ ਨੂੰ ਕਿਹਾ ਕਿ ਭਾਰਤ ਦੀ ਭਾਸ਼ਾਈ ਵਿਰਾਸਤ ਨੂੰ ਮੁੜ ਪ੍ਰਾਪਤ ਕਰਨ ਅਤੇ ਮਾਤ ਭਾਸ਼ਾਵਾਂ 'ਤੇ ਮਾਣ ਕਰਨ ਨਾਲ ਦੁਨੀਆ ਦੀ ਅਗਵਾਈ ਕਰਨ ਦਾ ਸਮਾਂ ਆ ਗਿਆ ਹੈ। ਇੱਕ ਕਿਤਾਬ ਰਿਲੀਜ਼ ਸਮਾਗਮ ਵਿੱਚ ਬੋਲਦਿਆਂ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ, "ਇਸ ਦੇਸ਼ ਵਿੱਚ ਅੰਗਰੇਜ਼ੀ ਬੋਲਣ ਵਾਲੇ ਜਲਦੀ ਹੀ ਸ਼ਰਮ ਮਹਿਸੂਸ ਕਰਨਗੇ”
ਚੰਡੀਗੜ੍ਹ ਕੇਂਦਰੀ ਸਾਸ਼ਤ ਪ੍ਰਦੇਸ਼ ਦੀ ਦਫਤਰੀ ਬੋਲੀ ਅੰਗਰੇਜ਼ੀ ਕਿਉਂ ਰੱਖੀ ਗਈ ਹੈ ਜਦੋਂ ਕਿ ਇਹ ਪੰਜਾਬੀ ਬੋਲੀ ਖੇਤਰ ਹੈ ੧ ਨਵੰਬਰ ੧੯੬੬ ਨੂੰ ਜੋ ਰੁਤਬਾ ਇਸ ਖੇਤਰ ਦਾ ਸੀ ਮੁੜ ਬਹਾਲ ਕੀਤਾ ਜਾਵੇ ਐਥੋਂ ਉਜਾੜੇ ਪਿੰਡ ਪੰਜਾਬੀ ਬੋਲਣ ਵਾਲੇ ਸਨ ਅਤੇ ਸਿੱਖ ਬਹੁਗਿਣਤੀ ਵਾਲੇ ਵੀ ਸਨ ।
ਚੰਡੀਗੜ੍ਹ ਕੇਂਦਰੀ ਸਾਸ਼ਤ ਪ੍ਰਦੇਸ਼ ਦੇ ਵਸਨੀਕਾਂ ਨੂੰ ਲੰਬੇ ਸਮੇਂ ਤੋਂ ਸੰਘਰਸ਼ ਕਰਨਾ ਪੈ ਰਿਹਾ ਹੈ ਕਿ ਸਾਡੀ ਮਾਂ ਬੋਲੀ ਪੰਜਾਬੀ ਹੈ ਚੰਡੀਗੜ੍ਹ ਦੇਸ਼ ਇੱਕੋ ਇੱਕ ਅਜਿਹਾ ਖੇਤਰ ਹੈ ਜਿਸ ਦੀ ਦਫਤਰੀ ਭਾਸ਼ਾ ਅੰਗਰੇਜ਼ੀ ਹੈ ਜਦੋਂ ਕਿ ਪੂਰੇ ਦੇਸ਼ ਦੇ ਬਾਕੀ ਰਾਜਾਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸ਼ ਐਥੋਂ ਤੀਕ ਕਿ ਦੇਸ਼ ਦੀ ਰਾਜਧਾਨੀ ਦੀ ਦਫਤਰੀ ਭਾਸ਼ਾ ਅੰਗਰੇਜ਼ੀ ਨਹੀਂ ਹੈ ।
ਜੇਕਰ ਕੇਂਦਰ ਸਰਕਾਰ ਇਸ ਤਰਾਂ ਖੇਤਰੀ ਭਾਸ਼ਾਵਾਂ ਦਾਂ ਸਨਮਾਨ ਅਤੇ ਸੰਸਕ੍ਰਿਤੀ ਕਾਇਮ ਰੱਖਣਾ ਚਾਹੁੰਦੀ ਹੈ ਜਿਸ ਤਰਾਂ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਬਿਆਨ ਕੀਤਾ ਹੈ ਤਾਂ ਸਭ ਤੋਂ ਪਹਿਲਾਂ ਚੰਡੀਗੜ੍ਹ ਕੇਂਦਰੀ ਸ਼ਾਸਤ ਪ੍ਰਦੇਸ਼ ਦੀ ਦਫ਼ਤਰੀ ਭਾਸ਼ਾ ਅੰਗਰੇਜ਼ੀ ਦੀ ਥਾਂ ਪੰਜਾਬੀ ਭਾਸ਼ਾ ਕਰਨ ਦਾ ਫ਼ੈਸਲਾ ਕਰਕੇ ਅਮਲ ਵਿੱਚ ਲਿਆਉਣ ਦੇ ਹੁਕਮ ਜਾਰੀ ਕਰਨ ਅਤੇ ਸਕੂਲਾਂ ਵਿੱਚ ਪੜਾਈ ਸ਼ੁਰੂ ਕਰਨ ਸਮੇਂ ਪੰਜਾਬੀ ਮੁਢਲੀ ਭਾਸ਼ਾ ਵਜੋਂ ਸ਼ੁਰੂ ਕਰਨ ਦੇ ਹੁਕਮ ਵੀ ਕੀਤੇ ਜਾਣੇ ਚਾਹੀਦੇ ਹਨ ।

Have something to say? Post your comment

 

ਪੰਜਾਬ

ਕਾਂਗਰਸ ਨਹੀਂ ਆਪਣੇ ਰਾਜਕਾਲ ਵਿੱਚ ਦੇਸ਼ ਨੂੰ ਕੀ ਦਿੱਤਾ ਇਹ ਦੱਸਣ ਨਰਿੰਦਰ ਮੋਦੀ - ਸੁਖਜਿੰਦਰ ਸਿੰਘ ਰੰਧਾਵਾ

ਯੁੱਧ ਨਸ਼ਿਆਂ ਵਿਰੁੱਧ ਤਹਿਤ ਪੁਲਿਸ ਵੱਲੋਂ 111ਵੇਂ ਦਿਨ 127 ਨਸ਼ਾ ਤਸਕਰ 4.2 ਕਿਲੋ ਹੈਰੋਇਨ ਅਤੇ 3 ਕਿਲੋ ਅਫੀਮ ਸਮੇਤ ਗ੍ਰਿਫ਼ਤਾਰ

ਮੋਗਾ ਵਿੱਚ ਗੈਰ-ਕਾਨੂੰਨੀ ਖਾਦ ਅਤੇ ਕੀਟਨਾਸ਼ਕ ਸਮੱਗਰੀ ਵਾਲਾ ਗੋਦਾਮ ਸੀਲ

30 ਜੁਲਾਈ ਤੱਕ ਹਲਕਾ ਜੀਰਾ ਤੋ ਵੀਹ ਹਜਾਰ ਮੈਬਰ ਬਣਾਵਾਗੇ--ਕਰਨੈਲ ਸਿੰਘ ਪੀਰਮੁਹੰਮਦ 

ਕੇਂਦਰ ਸਰਕਾਰ ਸਿੰਧੂ ਜਲ ਸਮਝੌਤੇ ਦੇ ਪਾਣੀ ਦੀ ਵੰਡ ਸਮੇਂ ਪੰਜਾਬ ਨਾਲ ਹੋਇਆ ਇਤਿਹਾਸਕ ਅਨਿਆਂ ਦਰੁੱਸਤ ਕਰੇ: ਅਕਾਲੀ ਦਲ

ਫ਼ਲ ਅਤੇ ਸਬਜੀਆਂ ਦੇ ਨੁਕਸਾਨ ਤੇ ਬਰਬਾਦੀ ਨੂੰ ਰੋਕਣ ਲਈ ਬਿਹਤਰ ਮੈਨੇਜਮੈਂਟ ਸਿਸਟਮ ਦੀ ਲੋੜ – ਹਰਚੰਦ ਸਿੰਘ ਬਰਸਟ

ਸ੍ਰੀ ਅੰਮ੍ਰਿਤਸਰ ਅਤੇ ਨਨਕਾਣਾ ਸਾਹਿਬ ਨੂੰ ਅਮਨ ਖੇਤਰ ਐਲਾਨਣ ਲਈ ਕੀਤੀ ਅਪੀਲ ਬੀਬੀ ਸਤਵੰਤ ਕੌਰ ਨੇ

ਹਰਭਜਨ ਸਿੰਘ ਈ.ਟੀ.ਓ. ਵੱਲੋਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਸਟੱਡੀ ਟੂਰ ਤੇ ਵਿਦੇਸ਼ ਭੇਜਣ ਲਈ ਪ੍ਰਸਤਾਵ ਤਿਆਰ ਕਰਨ ਦੇ ਹੁਕਮ

ਮੁੱਖ ਮੰਤਰੀ ਵੱਲੋਂ 14 ਨੁਕਾਤੀ ਐਕਸ਼ਨ ਪਲਾਨ ਨੂੰ ਮਨਜ਼ੂਰੀ

34.40 ਲੱਖ ਬਜ਼ੁਰਗ ਲਾਭਪਾਤਰੀਆਂ ਨੂੰ ਪੈਨਸ਼ਨ ਸਕੀਮ ਅਧੀਨ ਮਈ 2025 ਤੱਕ 1539 ਕਰੋੜ ਰੁਪਏ ਦੀ ਰਾਸ਼ੀ ਜਾਰੀ